Watch videos with subtitles in your language, upload your videos, create your own subtitles! Click here to learn more on "how to Dotsub"

Alongsiders Process Overview

0 (0 Likes / 0 Dislikes)
[Alongsiders International] ਅਲੌਂਗਸਾਈਡਰਸ ਵਿੱਚ ਤੁਹਾਡਾ ਸੁਆਗਤ ਹੈ। ਇਹ ਵੀਡੀਓ ਤੁਹਾਨੂੰ ਇੱਕ ਰੂਪਰੇਖਾ ਦੇਵੇਗਾ ਕਿ ਤੁਸੀਂ ਆਪਣੇ ਇਲਾਕੇ ਵਿੱਚ ਅਲੌਂਗਸਾਈਡਰਸ ਲਹਿਰ ਨੂੰ ਕਿਵੇਂ ਸ਼ੁਰੂ ਕਰ ਸਕਦੇ ਹੋ। ਅਲੌਂਗਸਾਈਡਰਸ ਇੰਟਰਨੈਸ਼ਨਲ ਹਰੇਕ ਦੇਸ਼ ਵਿੱਚ ਕਲੀਸੀਆਵਾਂ ਦੇ ਸਮੂਹ ਜਾਂ ਸੰਸਥਾਵਾਂ ਨਾਲ ਭਾਈਵਾਲੀ ਕਰਦਾ ਹੈ। ਅਲੌਂਗਸਾਈਡਰਸ ਇੰਟਰਨੈਸ਼ਨਲ ਹਰੇਕ ਦੇਸ਼ ਵਿੱਚ ਕਲੀਸੀਆਵਾਂ ਦੇ ਸਮੂਹ ਜਾਂ ਸੰਸਥਾਵਾਂ ਨਾਲ ਭਾਈਵਾਲੀ ਕਰਦਾ ਹੈ। ਸਥਾਨਕ ਕਲੀਸੀਆਵਾਂ ਦਾ ਸਮੂਹ ਹਰੇਕ ਖੇਤਰ ਲਈ ਘੱਟ ਤੋਂ ਘੱਟ ਦੋ ਕੋਆਰਡੀਨੇਟਰ ਨਿਯੁਕਤ ਕਰਦਾ ਹੈ -ਇੱਕ ਆਦਮੀ ਅਤੇ ਇੱਕ ਔਰਤ – ਇਹ ਕੋਆਰਡੀਨੇਟਰ ਪੂਰਾ ਸਮਾਂ ਕੰਮ ਕਰਦੇ ਹੋਏ ਤੁਹਾਡੀਆਂ ਕਲੀਸੀਆਵਾਂ ਦੇ ਨੌਜਵਾਨਾਂ ਨੂੰ ਲਾਮਬੰਦ ਅਤੇ ਤਿਆਰ ਕਰਦੇ ਹਨ ਕਿ ਉਨ੍ਹਾਂ ਵਿੱਚੋਂ ਹਰੇਕ ਕਿਸੇ ਇੱਕ ਅਸੁਰੱਖਿਅਤ ਬੱਚੇ ਨੂੰ ਚੇਲਾ ਬਣਾਵੇ ਅਤੇ ਪਰਮੇਸ਼ਰ ਦੀ ਕਿਰਪਾ ਨਾਲ ਤੁਹਾਡੇ ਦੇਸ਼ ਵਿੱਚ ਪਰਿਵਰਤਨ ਲਿਆਵੇ! ਜਦੋਂ ਦੋ ਕੋਆਰਡੀਨੇਟਰ ਨਿਯੁਕਤ ਕਰ ਦਿੱਤੇ ਜਾਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਸਿਖਲਾਈ ਦੇਣਾ ਸ਼ੁਰੂ ਕਰ ਸਕਦੇ ਹਾਂ। ਪਹਿਲਾ ਕਦਮ: ਪਾਸਬਾਨਾਂ ਨਾਲ ਸੰਪਰਕ ਕਰਨਾ ਕੋਆਰਡੀਨੇਟਰਾਂ ਦਾ ਪਹਿਲਾ ਕੰਮ ਹੈ ਕਲੀਸੀਆਵਾਂ ਅਤੇ ਪਾਸਬਾਨਾਂ ਨਾਲ ਸੰਪਰਕ ਕਰਨਾ ਅਤੇ ਉਨ੍ਹਾਂ ਨੂੰ ਇਹ ਪੁੱਛਣਾ ਕਿ ਕੀ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਕਲੀਸੀਆ ਦੇ ਨੌਜਵਾਨ ਸਥਾਨਕ ਬੱਚਿਆਂ ਤੀਕ ਪਹੁੰਚਣ ਦੁਆਰਾ ਚੇਲੇ ਬਣਾਉਣਾ ਸਿੱਖਣ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਕਲੀਸੀਆ ਅਤੇ ਸਮਾਜ ਲਈ ਇਸ ਦੇ ਫਾਇਦੇ ਦੱਸਣ ਵਾਸਤੇ ਇੱਕ ਫਲਿੱਪ ਚਾਰਟ ਦਾ ਇਸਤੇਮਾਲ ਕਰਦੇ ਹਾਂ। ਦੂਸਰਾ ਕਦਮ: ਦਰਸ਼ਨ ਸਾਂਝਾ ਕਰਨ ਲਈ ਮੀਟਿੰਗ ਜੇਕਰ ਪਾਸਟਰ ਰਾਜ਼ੀ ਹੋ ਜਾਂਦਾ ਹੈ ਤਾਂ ਕੋਆਰਡੀਨੇਟਰ ਕਲੀਸੀਆ ਦੇ 16 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਮਿਲਣ ਲਈ ਇੱਕ ਮੀਟਿੰਗ ਦਾ ਪ੍ਰਬੰਧ ਕਰਦੇ ਹਨ। ਇਸ ਮੀਟਿੰਗ ਵਿੱਚ ਅਸੀਂ ਆਪਣਾ ਦਰਸ਼ਨ ਦੱਸਦੇ ਹਾਂ। ਨੌਜਵਾਨਾਂ ਨੂੰ ਬੱਚਿਆਂ ਪ੍ਰਤੀ ਪਰਮੇਸ਼ਰ ਦੇ ਪ੍ਰੇਮ ਬਾਰੇ ਅਤੇ ਉਨ੍ਹਾਂ ਬੁਨਿਆਦੀ ਗੱਲਾਂ ਬਾਰੇ ਦੱਸਿਆ ਜਾਂਦਾ ਹੈ ਜਿਨ੍ਹਾਂ ਲਈ ਪੂਰਾ ਸਮਰਪਣ ਜ਼ਰੂਰੀ ਹੈ, ਨਾਲ ਹੀ ਇਹ ਵੀ ਦੱਸਿਆ ਜਾਂਦਾ ਹੈ ਕਿ ਇੱਕ ਛੋਟੇ ਭਰਾ ਜਾਂ ਭੈਣ ਦੀ ਚੋਣ ਕਰਕੇ ਇੱਕ ਅਲੌਂਗਸਾਈਡਰ ਕਿਵੇਂ ਬਣਿਆ ਜਾਂਦਾ ਹੈ। ਤੀਸਰਾ ਕਦਮ: ਸਮੂਹਾਂ ਦਾ ਗਠਨ ਕਰਨਾ ਇਸ ਮੀਟਿੰਗ ਤੋਂ ਬਾਦ ਨੌਜਵਾਨ ਆਪਣਾ ਇੱਕ ਸਮੂਹ ਬਣਾਉਂਦੇ ਹਨ ਜਿਸ ਵਿੱਚ ਘੱਟ ਤੋਂ ਘੱਟ 5 ਇਸ ਮੀਟਿੰਗ ਤੋਂ ਬਾਦ ਨੌਜਵਾਨ ਆਪਣਾ ਇੱਕ ਸਮੂਹ ਬਣਾਉਂਦੇ ਹਨ ਜਿਸ ਵਿੱਚ ਘੱਟ ਤੋਂ ਘੱਟ 5 ਜਾਂ ਇਸ ਤੋਂ ਵੱਧ ਲੋਕ ਸ਼ਾਮਲ ਹੁੰਦੇ ਹਨ ਅਤੇ ਸਮੂਹ ਦਾ ਇੱਕ ਆਗੂ ਚੁਣਦੇ ਹਨ। ਫਿਰ ਉਹ ਪਾਸਬਾਨ ਤੋਂ ਆਗਿਆ ਲੈਂਦੇ ਹਨ। ਹੁਣ ਉਹ ਪ੍ਰਾਰਥਨਾ ਕਰਦੇ ਹੋਏ ਪਰਮੇਸ਼ਰ ਤੋਂ ਪੁੱਛ ਸਕਦੇ ਹਨ ਕਿ ਆਪਣੇ ਛੋਟੇ ਭਰਾ ਜਾਂ ਭੈਣ ਦੇ ਰੂਪ ਵਿੱਚ ਉਹ ਕਿਸ ਨੂੰ ਚੁਣਨ। ਕਿ ਆਪਣੇ ਛੋਟੇ ਭਰਾ ਜਾਂ ਭੈਣ ਦੇ ਰੂਪ ਵਿੱਚ ਉਹ ਕਿਸ ਨੂੰ ਚੁਣਨ। ਚੌਥਾ ਕਦਮ: ਸਮੂਹ ਨੂੰ ਦਰਜ ਕਰਨਾ ਜਦੋਂ ਉਹ ਆਪਣੇ ਲਈ ਕਿਸੇ ਛੋਟੇ ਭਰਾ ਜਾਂ ਭੈਣ ਨੂੰ ਚੁਣ ਲੈਂਦੇ ਹਨ ਤਾਂ ਕੋਆਰਡੀਨੇਟਰ ਆਣ ਕੇ ਸਾਡੇ ਐਂਡਰੋਇਡ ਐਪ ਰਾਹੀਂ ਉਨ੍ਹਾਂ ਦਾ ਵੇਰਵਾ ਦਰਜ ਕਰਦੇ ਹਨ। ਤਾਂ ਕੋਆਰਡੀਨੇਟਰ ਆਣ ਕੇ ਸਾਡੇ ਐਂਡਰੋਇਡ ਐਪ ਰਾਹੀਂ ਉਨ੍ਹਾਂ ਦਾ ਵੇਰਵਾ ਦਰਜ ਕਰਦੇ ਹਨ। ਹੁਣ ਉਹ ਅਧਿਕਾਰਕ ਤੌਰ ਤੇ ਅਲੌਂਗਸਾਈਡਰ ਹਨ! -ਜੋ ਉਨ੍ਹਾਂ ਦੇ ਨਾਲ ਚੱਲ ਰਹੇ ਹਨ ਜਿਹੜੇ ਇਕੱਲੇ ਚੱਲ ਰਹੇ ਸਨ। ਪੰਜਵਾਂ ਕਦਮ: ਹਰ ਹਫ਼ਤੇ ਮਿਲਣਾ ਅਲੌਂਗਸਾਈਡਰਸ ਆਪਣੇ ਛੋਟੇ ਭਰਾਵਾਂ ਜਾਂ ਭੈਣਾਂ ਦਾ ਪਤਾ ਲੈਣ ਲਈ ਅਤੇ ਉਨ੍ਹਾਂ ਤੋਂ ਜਾਣੂ ਹੋਣ ਲਈ ਅਲੌਂਗਸਾਈਡਰਸ ਆਪਣੇ ਛੋਟੇ ਭਰਾਵਾਂ ਜਾਂ ਭੈਣਾਂ ਦਾ ਪਤਾ ਲੈਣ ਲਈ ਅਤੇ ਉਨ੍ਹਾਂ ਤੋਂ ਜਾਣੂ ਹੋਣ ਲਈ ਹਫ਼ਤੇ ਵਿੱਚ ਘੱਟ ਤੋਂ ਘੱਟ ਇੱਕ ਵਾਰੀ ਉਨ੍ਹਾਂ ਨੂੰ ਜ਼ਰੂਰ ਮਿਲਦੇ ਹਨ। ਛੇਵਾਂ ਕਦਮ: ਹਰ ਮਹੀਨੇ ਮਿਲਣਾ ਅਲੌਂਗਸਾਈਡਰਸ ਪ੍ਰਾਰਥਨਾ ਲਈ ਅਤੇ ਇਕ ਦੂਜੇ ਨੂੰ ਉਤਸ਼ਾਹਿਤ ਕਰਨ ਲਈ ਮਹੀਨੇ ਵਿੱਚ ਇੱਕ ਵਾਰ ਜ਼ਰੂਰ ਮਿਲਦੇ ਹਨ। ਕੋਆਰਡੀਨੇਟਰ ਇਹ ਫੈਸਲਾ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ ਕਿ ਉਨ੍ਹਾਂ ਕਦੋਂ ਅਤੇ ਕਿੱਥੇ ਇਕੱਠੇ ਹੋਣਾ ਹੈ ਅਤੇ ਪਹਿਲੀ ਮੀਟਿੰਗ ਵਿੱਚ ਉਨ੍ਹਾਂ ਨਾਲ ਸ਼ਾਮਲ ਵੀ ਹੁੰਦੇ ਹਨ। ਪਹਿਲੀ ਮਾਸਿਕ ਮੀਟਿੰਗ ਵਿੱਚ ਕੋਆਰਡੀਨੇਟਰ ਇੱਕ ਸਬਕ ਪੜ੍ਹਾਉਂਦੇ ਜਿਸ ਵਿੱਚ ਇਹ ਸਿਖਾਇਆ ਜਾਂਦਾ ਹੈ ਕਿ ਆਪਣੇ ਛੋਟੇ ਭਰਾ ਜਾਂ ਭੈਣ ਨਾਲ ਕਿਵੇਂ ਚੱਲਣਾ ਹੈ। ਕੌਮਿਕ ਪੁਸਤਕਾਂ! ਅਲੌਂਗਸਾਈਡਰਾਂ ਵਾਸਤੇ ਹਰ ਮਹੀਨੇ ਕੌਮਿਕ ਪੁਸਤਕ ਵਿੱਚੋਂ ਇੱਕ ਨਵਾਂ ਪਾਠ ਮੁਹੱਈਆ ਕਰਾਇਆ ਜਾਂਦਾ ਹੈ ਜਿਸ ਨੂੰ ਉਹ ਆਪਣੇ ਛੋਟੇ ਭਰਾ ਜਾਂ ਭੈਣ ਦੇ ਨਾਲ ਮਿਲ ਕੇ ਪੜ੍ਹਦੇ ਹਨ ਅਲੌਂਗਸਾਈਡਰਾਂ ਵਾਸਤੇ ਹਰ ਮਹੀਨੇ ਕੌਮਿਕ ਪੁਸਤਕ ਵਿੱਚੋਂ ਇੱਕ ਨਵਾਂ ਪਾਠ ਮੁਹੱਈਆ ਕਰਾਇਆ ਜਾਂਦਾ ਹੈ ਜਿਸ ਨੂੰ ਉਹ ਆਪਣੇ ਛੋਟੇ ਭਰਾ ਜਾਂ ਭੈਣ ਦੇ ਨਾਲ ਮਿਲ ਕੇ ਪੜ੍ਹਦੇ ਹਨ ਅਲੌਂਗਸਾਈਡਰਾਂ ਵਾਸਤੇ ਹਰ ਮਹੀਨੇ ਕੌਮਿਕ ਪੁਸਤਕ ਵਿੱਚੋਂ ਇੱਕ ਨਵਾਂ ਪਾਠ ਮੁਹੱਈਆ ਕਰਾਇਆ ਜਾਂਦਾ ਹੈ ਜਿਸ ਨੂੰ ਉਹ ਆਪਣੇ ਛੋਟੇ ਭਰਾ ਜਾਂ ਭੈਣ ਦੇ ਨਾਲ ਮਿਲ ਕੇ ਪੜ੍ਹਦੇ ਹਨ ਸਾਰੇ ਸਮੂਹਾਂ ਦੇ ਆਗੂ ਅਗਲੀਆਂ ਤਿੰਨ ਕੌਮਿਕ ਪੁਸਤਕਾਂ ਦੀ ਸਿਖਲਾਈ ਲੈਣ ਲਈ ਹਰ ਚਾਰ ਮਹੀਨੇ ਵਿੱਚ ਇੱਕ ਵਾਰ ਇਕੱਠੇ ਹੁੰਦੇ ਹਨ। ਫਿਰ ਉਹ ਵਾਪਸ ਜਾ ਕੇ ਅਲੌਂਗਸਾਈਡਰਾਂ ਦੇ ਆਪਣੇ-ਆਪਣੇ ਸਮੂਹ ਨੂੰ ਇਨ੍ਹਾਂ ਕੌਮਿਕ ਪੁਸਤਕਾਂ ਨੂੰ ਇਸਤੇਮਾਲ ਕਰਨਾ ਸਿਖਾਉਂਦੇ ਹਨ। ਸਾਲ ਵਿੱਚ ਇੱਕ ਵਾਰ ਸਾਰੇ ਅਲੌਂਗਸਾਈਡਰਸ ਆਪਣੇ ਛੋਟੇ ਭਰਾਵਾਂ ਅਤੇ ਭੈਣਾਂ ਸਮੇਤ ਇੱਕ ਕੈਂਪ ਵਾਸਤੇ ਇਕੱਠੇ ਹੁੰਦੇ ਹਨ। ਆਪਣੇ ਛੋਟੇ ਭਰਾਵਾਂ ਅਤੇ ਭੈਣਾਂ ਸਮੇਤ ਇੱਕ ਕੈਂਪ ਵਾਸਤੇ ਇਕੱਠੇ ਹੁੰਦੇ ਹਨ। ਇਹ ਕੈਂਪ ਪਰਮੇਸ਼ਰ ਵੱਲੋਂ ਉਨ੍ਹਾਂ ਦੀਆਂ ਜ਼ਿੰਦਗੀਆਂ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਖੁਸ਼ੀ ਮਨਾਉਣ ਅਤੇ ਹੋਰ ਸਿਖਲਾਈ ਪ੍ਰਾਪਤ ਕਰਨ ਦਾ ਮੌਕਾ ਹੈ। ਇਹ ਕੈਂਪ ਪਰਮੇਸ਼ਰ ਵੱਲੋਂ ਉਨ੍ਹਾਂ ਦੀਆਂ ਜ਼ਿੰਦਗੀਆਂ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਖੁਸ਼ੀ ਮਨਾਉਣ ਅਤੇ ਹੋਰ ਸਿਖਲਾਈ ਪ੍ਰਾਪਤ ਕਰਨ ਦਾ ਮੌਕਾ ਹੈ। ਵਾਹ! ਹੁਣ ਤੁਹਾਡੀ ਆਪਣੀ ਅਲੌਂਗਸਾਈਡਰ ਲਹਿਰ ਸ਼ੁਰੂ ਹੋ ਚੁੱਕੀ ਹੈ – ਹੁਣ ਤੁਹਾਡੇ ਨੌਜਵਾਨ ਆਪਣੇ ਇੱਕ ਛੋਟੇ ਭਰਾ ਜਾਂ ਭੈਣ ਨੂੰ ਚੇਲਾ ਬਣਾਉਣਾ ਸਿੱਖ ਰਹੇ ਹਨ। ਤੁਸੀਂ ਇੱਕ ਪੀੜ੍ਹੀ ਨੂੰ ਅਗਲੀ ਪੀੜੀ ਤਕ ਪਹੁੰਚ ਕਰਨ ਲਈ ਤਿਆਰ ਕਰ ਰਹੇ ਹੋ। ਛੇਤੀ ਹੀ ਤੁਹਾਡੀਆਂ ਕਲੀਸੀਆਵਾਂ, ਤੁਹਾਡਾ ਸਮਾਜ ਅਤੇ ਇੱਥੋਂ ਤਕ ਕਿ ਤੁਹਾਡਾ ਪੂਰਾ ਦੇਸ਼ ਬਦਲਣਾ ਸ਼ੁਰੂ ਹੋ ਜਾਵੇਗਾ। [www.alongsiders.org]

Video Details

Duration: 5 minutes and 32 seconds
Country:
Language: English
License: Dotsub - Standard License
Genre: None
Views: 2
Posted by: alongsiders on Nov 17, 2015

In this video you will gain an overview of the whole process for starting an Alongsiders movement in your area. In coming videos, we will break down the process further.

Caption and Translate

    Sign In/Register for Dotsub above to caption this video.